ਪਾਲੀ ਗੁਰਦਵਾਰਾ ਸਾਹਿਬ (ਗੁਰਦਵਾਰਾ ਗੁਰੂ ਨਾਨਕ ਦਵਾਰ) ਦਾ ਇਤਿਹਾਸ

੧੭੦੮ (ਈ. ਸੀ.) ਵਿੱਚ ਪਾਲੀ ਗਣਪਤੀ ਮੰਦਿਰ ਤੋਂ ਇਕ ਸੂਝਵਾਨ ਅਤੇ ਸਿਆਣੇ ਪੰਡਿਤ ਜੀ ਆਪਣੇ ਨਾਲ ਕਟਾਰ ਨਾਮ ਦੇ ੨ ਸ਼ਸਤ੍ਰ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ (ਮਹਾਰਾਸ਼ਟਰ) ਗਏ | ਜਦੋ ਗੁਰੂ ਜੀ ਨੂੰ ਮਿਲੇ ਅਤੇ ਸ਼ਸ਼ਤ੍ਰ ਭੇਟ ਕੀਤੇ, ਗੁਰੂ ਸਾਹਿਬ ਬਹੁਤ ਖੁਸ਼ ਹੋਏ ਅਤੇ ਕਿਹਾ ਖਾਲਸੇ ਦਾ ਪ੍ਰਚਾਰ ਸਿੱਧ ਹੋ ਰਿਹਾ ਹੈ ਤੇ ਤੁਸੀਂ ਵੀ ਸ਼ਸਤ੍ਰ ਫੜ ਲਏ | ਗੁਰੂ ਗੋਬਿੰਦ ਸਿੰਘ ਜੀ ਨੇ ਖੁਸ਼ ਹੋ ਕੇ ਕਿਹਾ ਜੋ ਮੰਗਣਾ ਹੈ ਮੰਗ ਲਵੋ | ਪੰਡਿਤ ਜੀ ਸੰਤੋਖ ਵਾਲੇ ਸਨ, ਗੁਰੂ ਮਹਾਰਾਜ ਜੀ ਨੂੰ ਬੇਨਤੀ ਕੀਤੀ ਕਿ ਆਪਜੀ ਦੇ ਦਰਸ਼ਨ ਹੋ ਗਏ, ਹੋਰ ਕੁਛ ਨਹੀਂ ਚਾਹੀਦਾ | ਗੁਰੂ ਸਾਹਿਬ ਨੇ ਪ੍ਰੇਮ ਵਿੱਚ ਆ ਕੇ ਬਚਨ ਕੀਤਾ ਕਿ ਜੇ ਤੁਸੀਂ ਨਹੀਂ ਕੁਛ ਮੰਗਣਾ ਅਤੇ ਜੇ ਸਾਡੇ ਤੇ ਛੱਡਦੇ ਹੋ ਤਾ ਅਸੀਂ ਇਹ ਅਸ਼ੀਰਵਾਦ ਦੇਂਦੇ ਹੈ ਕਿ ਇਕ ਸਮਾਂ ਆਏਗਾ ਜਦੋ ਤੁਹਾਡੀ ਪਾਲੀ ਨੂੰ ਸਿੱਖੀ ਬਕਸ਼ਾਂਗੇ | ਪੰਡਿਤ ਜੀ ਸੁਨ ਕੇ ਬਹੁਤ ਖੁਸ਼ ਹੋਏ ਅਤੇ ਮਹਾਰਾਜ ਦੀ ਅਸੀਸ ਲੈ ਕੇ ਵਾਪਿਸ ਪਾਲੀ ਆ ਗਏ |

(ਕਵੀਰਾਜ ਭਾਈ ਸੰਤੋਖ਼ ਸਿੰਘ ਜੀ, ਸ੍ਰੀ ਸੂਰਜ ਪ੍ਰਕਾਸ਼ ਗ੍ਰੰਥ)

ਉਹ ਬਚਨ ੨੦੨੩ ਵਿੱਚ ਜਾ ਕੇ ਪੂਰਾ ਹੋਇਆ ਜਦੋ ਇਤਿਹਾਸ ਵਿੱਚ ਪਹਿਲੀ ਵਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਪਾਲੀ ਵਿੱਚ ਪ੍ਰਕਾਸ਼ ਮਾਨ ਹੋਏ ਅਤੇ ਇਹ ਸੁੰਦਰ ਗੁਰਦਵਾਰਾ ਸਾਹਿਬ ਦਾ ਨਿਰਮਾਣ ਸ਼ੁਰੂ ਹੋਇਆ | ਇਹ ਦੁਨੀਆ ਦਾ ਪਹਿਲਾ ਬਾਮਬੂ ਗੁਰਦਵਾਰਾ ਸਥਾਪਿਤ ਹੋਇਆ | ਇਸ ਅਸਥਾਨ ਦੀ ਸੇਵਾ ਇੰਗਲੈਂਡ ਤੋਂ ਆਏ ਡਾਕਟਰ. ਬਾਬਾ ਕਰਨਦੀਪ ਸਿੰਘ ਜੀ ਨੇ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਨਵੰਬਰ ੨੦੨੩ ਵਿੱਚ ਸ਼ੁਰੂ ਕਾਰਵਾਈ |

ਕੁਛ ਸਮਾਂ ਪਹਿਲਾ ਗੁਰੂ ਗੋਬਿੰਦ ਸਿੰਘ ਜੀ ਨੇ ਡਾਕਟਰ. ਬਾਬਾ ਕਰਨਦੀਪ ਸਿੰਘ ਜੀ ਨੂੰ ਸੋਹਣੇ ਦਰਸ਼ਨ ਦੇ ਕੇ ਬਚਨ ਕੀਤੇ ਕਿ ਇਹ ਇਤਿਹਾਸ ਸਭਨੂੰ ਦੱਸਿਆ ਜਾਵੇ ਅਤੇ ਬਚਨ ਕੀਤਾ ਜੋ ਵੀ ਇਸ ਅਸਥਾਨ ਤੇ ਐਤਵਾਰ ਨੂੰ ਆ ਕੇ ਇਕ ਪਾਠ ਸ੍ਰੀ ਚੌਪਈ ਸਾਹਿਬ ਦਾ ਕਰੇਗਾ, ਉਸਦੇ ਘਰ ਪਰਿਵਾਰ ਵਿੱਚੋ:

੧. ਦੁਖਾ ਦਾ ਨਾਸ਼ ਹੋਵੇਗਾ

੨. ਮਾਇਆ ਦੀ ਬਰਕਤ ਪਵੇਗੀ

੩. ਗੁਰਬਾਣੀ ਦਾ ਨਾਲ ਪ੍ਰੇਮ ਵਧੇਗਾ

ਸੰਗਤ ਨੂੰ ਬੇਨਤੀ ਹੈ ਕਿ ਆਪਜੀ ਇਕ ਪਾਠ ਸ੍ਰੀ ਚੌਪਈ ਸਾਹਿਬ ਦਾ ਜ਼ਰੂਰ ਕਰ ਕੇ ਜਾਣਾ ਅਤੇ ਗੁਰੂ ਦਸ਼ਮੇਸ਼ ਜੀ ਦੀਆਂ ਖੁਸ਼ੀਆਂ ਲੈਣੀਆਂ |

History of Pali Gurdwara Sahib (Gurdwara Guru Nanak Dwaar)

In 1708 (A.D.), a respected Pandit from the Pali Ganpati Temple went to Nanded (Maharashtra) to meet Sri Guru Gobind Singh Ji, taking two daggers as a gift for Guru Sahib Ji. When he met Guru Ji and presented them with the weapons, Guru Sahib was very happy and proclaimed, “The teachings of the Khalsa are spreading far and wide, this is why you too have taken up weapons.”

In their happiness, Guru Gobind Singh Ji declared to the Pandit, "You may ask for whatever you want." Pandit Ji was a contented and satisfied soul, so he humbly replied to Guru Maharaj Ji, “I have been blessed with your divine vision. That was all I wanted and I do not want anything else.”

With love, Guru Sahib promised. “If you do not ask for anything and if you leave it to us, then we give you this blessing: a time will come when we will bless your Pali with Sikhi.” This meant that Sikh families and the Khalsa would flourish in the town of Pali one day. Pandit Ji was very happy to hear this and returned home after receiving the blessings of Maharaj.

(Bhai Santokh Singh Ji, Sri Sooraj Prakash Granth)

Guru Ji’s promise was fulfilled in 2023 when, for the first time in history, Guru Granth Sahib Ji came to reside in Pali and the construction of a beautiful Gurdwara Sahib began. Gurdwara Guru Nanak Dwaar is the world's first bamboo Gurdwara. Dr. Baba Karandeep Singh Ji from England came to serve this holy site and began the kar-sewa (Gurdwara construction work) in November 2023, with the support of the entire Sangat.

In 2024, Guru Gobind Singh Ji gave a beautiful darshan to Dr. Baba Karandeep Singh Ji and instructed him to promote the history of the place. Guru Ji further declared this Bachan: whosoever comes to this Gurdwara Sahib on a Sunday and recites one Paath of Sri Chaupai Sahib, their family will earn the following spiritual rewards:

  1. Their suffering will be destroyed

  2. They will blessed with financial prosperity

  3. Their love for Gurbani will increase

The Sangat is requested to recite one path of Sri Chaupai Sahib and seek the blessings of Guru Dashmesh Ji.

पाली गुरुद्वारा साहिब (गुरुद्वारा गुरु नानक द्वार) का इतिहास

1708 ई. में पाली गणपति मंदिर के एक बुद्धिमान और विद्वान पंडित अपने साथ दो कटार लेकर श्री गुरु गोबिंद सिंह जी के दर्शन के लिए नांदेड़ (महाराष्ट्र) गए। जब वह गुरु जी से मिले और उन्हें हथियार भेंट किए तो गुरु साहिब बहुत खुश हुए और कहा कि खालसा का उपदेश सिद्ध हो रहा है और आपने भी हथियार उठा लिए हैं। गुरु गोबिंद सिंह जी खुश हुए और कहा, "जो चाहो मांग लो।" पंडित जी संतुष्ट हो गए और गुरु महाराज जी से अनुरोध किया कि मैंने आपके दर्शन कर लिए हैं और अब मुझे और कुछ नहीं चाहिए। गुरु साहिब ने प्रेम में पड़कर वचन दिया कि यदि आप कुछ न मांगें और सब कुछ हम पर छोड़ दें तो हम यह आशीर्वाद देते हैं कि एक समय आएगा जब हम आपकी पाली को सिख धर्म प्रदान करेंगे। यह सुनकर पंडित जी बहुत प्रसन्न हुए और गुरु महाराज का आशीर्वाद लेकर पाली लौट आये।

(कवि भाई संतोख सिंह जी, श्री सूरज प्रकाश ग्रंथ)

वह वादा 2023 में पूरा हुआ जब इतिहास में पहली बार पाली (महाराष्ट्र) में गुरु ग्रंथ साहिब जी का स्वरूप प्रकट हुआ और इस खूबसूरत गुरुद्वारा साहिब का निर्माण शुरू हुआ। यह विश्व का पहला बांस से निर्मित गुरुद्वारा है। इंग्लैंड से आये डॉक्टर बाबा करणदीप सिंह जी ने समस्त संगत के सहयोग से नवंबर 2023 में यहां सेवा शुरू की |

कुछ समय पहले को गुरु गोबिंद सिंह जी ने डॉ. बाबा करणदीप सिंह जी को सुन्दर दर्शन देकर वचन दिया कि यह इतिहास सभी को बताया जाए तथा वचन दिया कि जो भी व्यक्ति रविवार को इस स्थान पर आकर श्री चौपाई साहिब का पाठ करेगा, उसके परिवार से:

1. दुःख नष्ट हो जायेंगे।

2. माया की कृपा आप पर बनी रहे।

3. गुरबाणी के प्रति प्रेम बढ़ेगा।

संगत से विनती है कि आप श्री चौपाई साहिब का एक पाठ ज़रूर करके गुरु दशमेश जी की खुशियाँ प्राप्त करे ।